ਗਉੜੀ ਗੁਆਰੇਰੀ ਮਹਲਾ ੩ ॥ ਸਤਿਗੁਰੁ ਮਿਲੈ ਵਡਭਾਗਿ ਸੰਜੋਗ ॥ ਭਾਗ ੩੪ || ਭਾਈ ਮਨਜੀਤ ਸਿੰਘ

  Рет қаралды 9

Bhai Manjeet Singh Official

Bhai Manjeet Singh Official

19 күн бұрын

ਗਉੜੀ ਗੁਆਰੇਰੀ ਮਹਲਾ ੩ ॥ ਸਤਿਗੁਰੁ ਮਿਲੈ ਵਡਭਾਗਿ ਸੰਜੋਗ ॥ ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥੧॥ ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥ ਜਨਮੁ ਜੀਤਿ ਲਾਹਾ ਨਾਮੁ ਪਾਇ ॥੧॥ ਰਹਾਉ ॥ ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ ॥ ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ ॥੨॥ ਕਰਮ ਕਾਂਡ ਬਹੁ ਕਰਹਿ ਅਚਾਰ ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥੩॥ ਬੰਧਨਿ ਬਾਧਿਓ ਮਾਇਆ ਫਾਸ ॥ ਜਨ ਨਾਨਕ ਛੂਟੈ ਗੁਰ ਪਰਗਾਸ ॥੪॥੧੪॥੩੪॥ {ਪੰਨਾ 162}
ਪਦ ਅਰਥ: ਵਡ ਭਾਗਿ = ਵੱਡੀ ਕਿਸਮਤਿ ਨਾਲ।1।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜੀਤਿ = ਜਿੱਤ ਕੇ। ਲਾਹਾ = ਲਾਭ, ਖੱਟੀ।1। ਰਹਾਉ।
ਗਿਆਨੁ = ਧਰਮ-ਚਰਚਾ। ਧਿਆਨੁ = ਸਮਾਧੀ। ਚਖਿ = ਚੱਖ ਕੇ।2।
ਕਰਮ ਕਾਂਡ = ਉਹ ਕਰਮ ਜੋ ਸ਼ਾਸਤ੍ਰਾਂ ਅਨੁਸਾਰ ਜਨਮ ਸਮੇ, ਵਿਆਹ ਸਮੇ, ਮਰਨ ਸਮੇ ਤੇ ਜਨੇਊ ਆਦਿਕ ਹੋਰ ਸਮਿਆਂ ਤੇ ਕਰਨੇ ਜ਼ਰੂਰੀ ਸਮਝੇ ਜਾਂਦੇ ਹਨ। ਆਚਾਰ = {Awcwr} ਧਾਰਮਿਕ ਰਸਮਾਂ। ਧ੍ਰਿਗੁ = ਫਿਟਕਾਰ-ਜੋਗ।3।
ਬੰਧਨਿ = ਬੰਧਨ ਵਿਚ। ਫਾਸ = ਫਾਹੀ। ਪਰਗਾਸ = ਚਾਨਣ।4।
ਅਰਥ: ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ (ਜਾਂਦਾ ਹੈ, ਤੇ) ਪਰਮਾਤਮਾ ਦਾ ਨਾਮ-ਧਨ ਖੱਟੀ ਖੱਟ ਲੈਂਦਾ ਹੈ।1। ਰਹਾਉ।
ਜਿਸ ਮਨੁੱਖ ਨੂੰ ਵੱਡੀ ਕਿਸਮਤਿ ਨਾਲ ਭਲੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦਾ ਹੈ।1।
ਜਿਸ ਮਨੁੱਖ ਨੂੰ ਸਤਿਗੁਰੂ ਦਾ ਸ਼ਬਦ ਮਿੱਠਾ ਲੱਗਦਾ ਹੈ, (ਗੁਰੂ ਦਾ ਸ਼ਬਦ ਹੀ ਉਸ ਦੇ ਵਾਸਤੇ) ਧਰਮ-ਚਰਚਾ ਹੈ (ਗੁਰ-ਸ਼ਬਦ ਹੀ ਉਸ ਦੇ ਵਾਸਤੇ) ਸਮਾਧੀ ਹੈ। ਪਰ ਕਿਸੇ ਵਿਰਲੇ ਭਾਗਾਂ ਵਾਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਗੁਰੂ ਦੇ ਮਿੱਠੇ ਸ਼ਬਦ ਦਾ ਰਸ) ਚੱਖ ਕੇ ਵੇਖਿਆ ਹੈ।2।
ਜੇਹੜੇ ਬੰਦੇ (ਜਨਮ ਜਨੇਊ ਵਿਆਹ ਮਰਨ ਕਿਰਿਆ ਆਦਿਕ ਸਮੇ ਸ਼ਾਸਤ੍ਰਾਂ ਅਨੁਸਾਰ ਮੰਨੇ ਹੋਏ) ਧਾਰਮਿਕ ਕਰਮ ਕਰਦੇ ਹਨ ਤੇ ਹੋਰ ਅਨੇਕਾਂ ਧਾਰਮਿਕ ਰਸਮਾਂ ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, (ਇਹ ਕਰਮ ਕਾਂਡ ਉਹਨਾਂ ਦੇ ਅੰਦਰ) ਅਹੰਕਾਰ (ਪੈਦਾ ਕਰਦਾ ਹੈ ਤੇ ਉਹਨਾਂ ਦਾ ਜੀਵਨ) ਫਿਟਕਾਰ-ਜੋਗ ਹੀ (ਰਹਿੰਦਾ ਹੈ) ।3।
ਹੇ ਦਾਸ ਨਾਨਕ! (ਪਰਮਾਤਮਾ ਤੋਂ ਵਿੱਛੁੜਿਆ ਮਨੁੱਖ) ਮਾਇਆ ਦੀ ਫਾਹੀ ਵਿਚ ਮਾਇਆ ਦੇ ਬੰਧਨ ਵਿਚ ਹੀ ਬੱਝਾ ਰਹਿੰਦਾ ਹੈ (ਇਹ ਤਦੋਂ ਹੀ ਇਸ ਫਾਹੀ ਤੋਂ) ਆਜ਼ਾਦ ਹੁੰਦਾ ਹੈ ਜਦੋਂ ਗੁਰੂ (ਦੇ ਸ਼ਬਦ) ਦਾ ਚਾਨਣ (ਉਸ ਨੂੰ ਪ੍ਰਾਪਤ ਹੁੰਦਾ) ਹੈ।4।14। 34।
ਨੋਟ:
ਗਉੜੀ ਗੁਆਰੇਰੀ ਮ: 3 = 14
ਗਉੜੀ ਮ: 1 = = = = = 20
. . . . . .ਜੋੜ . . . . . . 34

Пікірлер
Slow motion boy #shorts by Tsuriki Show
00:14
Tsuriki Show
Рет қаралды 7 МЛН
Русалка
01:00
История одного вокалиста
Рет қаралды 7 МЛН
Nastya and SeanDoesMagic
00:16
Nastya
Рет қаралды 14 МЛН
baba nanak ji karde si khati pakistan #babananak #punjabhistory
18:44