ਗੁਰਜੀਤ ਔਜਲਾ ਨੇ ਦਲਿਤ ਭਾਈਚਾਰੇ ਬਾਰੇ ਕੀਤੀ ਟਿੱਪਣੀਅੰਮ੍ਰਿਤਸਰ ਵਿੱਚ ਦਲਿਤ ਆਗੂਆਂ ਨੇ ਫ਼ੂਕਿਆ ਪੁਤਲਾ

  Рет қаралды 3,573

AV Punjab News

AV Punjab News

Ай бұрын

rਗੁਰਜੀਤ ਔਜਲਾ ਨੇ ਦਲਿਤ ਭਾਈਚਾਰੇ ਬਾਰੇ ਕੀਤੀ ਟਿੱਪਣੀ
ਅੰਮ੍ਰਿਤਸਰ ਵਿੱਚ ਦਲਿਤ ਆਗੂਆਂ ਨੇ ਫ਼ੂਕਿਆ ਪੁਤਲਾ।
ਦਲਿਤ ਭਾਈਚਾਰੇ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀ ਹੈ, ਆਏ ਦਿਨ ਕਿਸੇ ਨਾ ਕਿਸੇ ਵੱਲੋਂ ਦਲਿਤ ਭਾਈਚਾਰੇ ਸਮਾਜ ਬਾਰੇ ਟਿੱਪਣੀ ਕਰਕੇ ਦਲਿਤ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ 'ਤੇ ਦਲਿਤ ਵਰਗ ਦੇ ਬੱਚਿਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕਰਕੇ ਦਲਿਤ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਜਿਸ ਨੂੰ ਦਲਿਤ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਗਵਾਨ ਵਾਲਮੀਕਿ ਮਜ਼੍ਹਬੀ ਸਿੱਖ ਧਰਮ ਸਮਾਜ ਦੇ ਨੈਸ਼ਨਲ ਚੇਅਰਮੈਨ ਪ੍ਰਦੀਪ ਗੱਬਰ, ਬੀਜੇਪੀ ਸੀਨਿਅਰ ਨੇਤਾ ਸ਼ਵੇਤ ਮਲਿਕ, ਸ਼ਹਿਰੀ ਪ੍ਰਧਾਨ ਕੁਮਾਰ ਅਮਿਤ ਅਤੇ ਦਲਿਤ ਸਮਾਜ ਦੇ ਅਨੇਕਾਂ ਲੋਕਾਂ ਨੇ ਸਾਂਝੇ ਤੌਰ 'ਤੇ ਕੀਤਾ। ਇਸ ਦੌਰਾਨ ਸਮੂਹ ਭਾਈਚਾਰੇ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਰੋਡ ਜਾਮ ਕਰਕੇ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਪੁਤਲਾ ਫ਼ੂਕਿਆ ਗਿਆ। ਦਲਿਤ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਗੁਰਜੀਤ ਔਜਲਾ ਵੱਲੋਂ ਬੀਤੇ ਦਿਨੀਂ ਸੋਸ਼ਲ਼ ਮੀਡੀਆ 'ਤੇ ਇਕ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ 'ਚ ਦਲਿਤ ਸਮਾਜ ਦੇ ਨੌਜਵਾਨ ਵਰਗ ਬਾਰੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਅਜਿਹਾ ਕਰਨ ਨਾਲ ਪੂਰੇ ਵਿਸ਼ਵ ਦੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਕਤ ਆਗੂਆਂ ਨੇ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ 'ਤੇ ਬਣਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਇਸ ਮੌਕੇ ਤੇ ਹਰਦੇਵ ਨਾਥ, ਸ਼ਸ਼ੀ ਗਿੱਲ, ਰਮੇਸ਼ ਪ੍ਰਧਾਨ, ਸੰਜੀਵ ਪ੍ਰਧਾਨ , ਦੀਵਾਨ ਚੰਦ, ਜੈ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
#avpunjabnews #amritsar #goldentemple#loksabha #bjp

Пікірлер: 6
@rajinderpal-ij9jo
@rajinderpal-ij9jo Ай бұрын
Good
@parmodchopra4243
@parmodchopra4243 Ай бұрын
Good Job 👍 ❤
@RanjitSingh-wt3ft
@RanjitSingh-wt3ft 8 күн бұрын
ਇਹੋ ਜਿਹੇ ਜੱਟਵੈੜ ਨੂੰ ਕਦੇ ਵੀ ਮੁਆਫ ਨਹੀਂ ਕਰਨਾ
@AvtarSingh-mw2lo
@AvtarSingh-mw2lo Ай бұрын
Bsp, jai gurudev dhan gurudev
@AvtarSingh-mw2lo
@AvtarSingh-mw2lo Ай бұрын
Bsp, jai gurudev dhan gurudev
МАМА И STANDOFF 2 😳 !FAKE GUN! #shorts
00:34
INNA SERG
Рет қаралды 4,7 МЛН
Osman Kalyoncu Sonu Üzücü Saddest Videos Dream Engine 170 #shorts
00:27
孩子多的烦恼?#火影忍者 #家庭 #佐助
00:31
火影忍者一家
Рет қаралды 47 МЛН
ਦਿਲ ਦੀ ਗੱਲ ਰੋਕ ਨਾ ਸਕੇ ਦੀਪਕ ਬਾਈ
4:21
Mitti ਮਿੱਟੀ
Рет қаралды 152 М.