Рет қаралды 715,844
#gurbani #gurbanikirtan #shabadkirtan
For Daily New Shabad Gurbani Kirtan & Live Kirtan , Live Gurbani & Subscribe Our KZfaq Channel @amrittsaagar
Amritt Saagar Presents
Ragi - Bhai Jaskaran Singh Ji Patiala Wale
Album - Amritt
Music - Joy Atul
Director - Karanpreet Singh Bhatia
Producer - Balbir Singh Bhatia
Editor - Jagtar Singh Bansal
Videography - videoNation
Record Label - Amritt Saagar
Most Popular Gurbani Shabad Kirtan - Bhai Jaskaran Singh Ji Patiala Wale
• Most Popular Gurbani S...
Best Of Anantvir Singh Ji LA Wale
• Best Of Bhai Anantvir ...
Most Popular Gurbani Shabad Kirtan - Bhai Gurpreet Singh Ji Shimla Wale
• Most Popular Gurbani S...
* ਭੈਰਉ ਮਹਲਾ ੫ ॥
bhairau mahalaa panjavaa ||
Bhairao, Fifth Mehla:
* ਨਿਰਧਨ ਕਉ ਤੁਮ ਦੇਵਹੁ ਧਨਾ ॥
niradhan kau tum dhevahu dhanaa ||
You bless the poor with wealth, O Lord.
ਹੇ ਪ੍ਰਭੂ! ਤੂੰ (ਜਿਸ) ਕੰਗਾਲ ਨੂੰ (ਆਪਣਾ ਨਾਮ-) ਧਨ ਦੇਂਦਾ ਹੈਂ,
* ਅਨਿਕ ਪਾਪ ਜਾਹਿ ਨਿਰਮਲ ਮਨਾ ॥
anik paap jaeh niramal manaa ||
Countless sins are taken away, and the mind becomes immaculate and pure.
ਉਸ ਦੇ ਅਨੇਕਾਂ ਪਾਪ ਦੂਰ ਹੋ ਜਾਂਦੇ ਹਨ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ,
* ਸਗਲ ਮਨੋਰਥ ਪੂਰਨ ਕਾਮ ॥
sagal manorath pooran kaam ||
All the mind's desires are fulfilled, and one's tasks are perfectly accomplished.
ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।
* ਭਗਤ ਅਪੁਨੇ ਕਉ ਦੇਵਹੁ ਨਾਮ ॥੧॥
bhagat apune kau dhevahu naam ||1||
You bestow Your Name upon Your devotee. ||1||
ਹੇ ਪ੍ਰਭੂ! ਤੂੰ ਆਪਣੇ ਭਗਤ ਨੂੰ (ਆਪ ਹੀ) ਆਪਣਾ ਨਾਮ ਦੇਂਦਾ ਹੈਂ ।੧।
* ਸਫਲ ਸੇਵਾ ਗੋਪਾਲ ਰਾਇ ॥
safal sevaa gopaal rai ||
Service to the Lord, our Sovereign King, is fruitful and rewarding.
ਹੇ ਭਾਈ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ-ਪਾਤਿਸ਼ਾਹ ਦੀ ਭਗਤੀ (ਸਦਾ) ਫਲ ਦੇਣ ਵਾਲੀ ਹੈ ।
* ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥
karan karaavanahaar suaamee taa te birathaa koi na jai ||1|| rahaau ||
Our Lord and Master is the Creator, the Cause of causes; no one is turned away from His Door empty-handed. ||1||Pause||
ਉਹ ਮਾਲਕ-ਪ੍ਰਭੂ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾ ਸਕਦਾ ਹੈ, ਉਸ ਦੇ ਦਰ ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ ।੧।ਰਹਾਉ।
* ਰੋਗੀ ਕਾ ਪ੍ਰਭ ਖੰਡਹੁ ਰੋਗੁ ॥
rogee kaa prabh kha(n)ddahu rog ||
God eradicates the disease from the diseased person.
ਹੇ ਪ੍ਰਭੂ! ਤੂ (ਆਪਣਾ ਨਾਮ-ਦਾਰੂ ਦੇ ਕੇ) ਰੋਗੀ ਦਾ ਰੋਗ ਨਾਸ ਕਰ ਦੇਂਦਾ ਹੈਂ,
* ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥
dhukhe'ee kaa miTaavahu prabh sog ||
God takes away the sorrows of the suffering.
ਦੁਖੀਏ ਦਾ ਗ਼ਮ ਮਿਟਾ ਦੇਂਦਾ ਹੈਂ,
* ਨਿਥਾਵੇ ਕਉ ਤੁਮੑ ਥਾਨਿ ਬੈਠਾਵਹੁ ॥
nithaave kau tum(h) thaan baiThaavahu ||
And those who have no place at all - You seat them upon the place.
ਜਿਸ ਨੂੰ ਕਿਤੇ ਭੀ ਸਹਾਰਾ ਨਹੀਂ ਮਿਲਦਾ ਤੂੰ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਇੱਜ਼ਤ ਵਾਲੀ ਥਾਂ ਤੇ ਬਿਠਾ ਦੇਂਦਾ ਹੈਂ ।
* ਦਾਸ ਅਪਨੇ ਕਉ ਭਗਤੀ ਲਾਵਹੁ ॥੨॥
dhaas apane kau bhagatee laavahu ||2||
You link Your slave to devotional worship. ||2||
ਹੇ ਪ੍ਰਭੂ! ਆਪਣੇ ਸੇਵਕ ਨੂੰ ਤੂੰ ਆਪ ਹੀ ਆਪਣੀ ਭਗਤੀ ਵਿਚ ਜੋੜਦਾ ਹੈਂ ।੨।
ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥
nimaane kau prabh dheto maan ||
God bestows honor on the dishonored.
ਹੇ ਪ੍ਰਭੂ! ਜਿਸ ਮਨੱੁਖ ਨੂੰ ਕਿਤੇ ਭੀ ਆਦਰ-ਸਤਕਾਰ ਨਹੀਂ ਮਿਲਦਾ, ਉਸ ਨੂੰ ਤੂੰ (ਆਪਣੀ ਭਗਤੀ ਦੀ ਦਾਤਿ ਦੇ ਕੇ ਹਰ ਥਾਂ) ਇੱਜ਼ਤ ਬਖ਼ਸ਼ਦਾ ਹੈਂ,
* ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥
mooR mugadh hoi chatur sugiaan ||
He makes the foolish and ignorant become clever and wise.
(ਤੇਰੀ ਭਗਤੀ ਦੀ ਬਰਕਤਿ ਨਾਲ) ਮਹਾਂ ਮੂਰਖ ਮਨੁੱਖ ਸਿਆਣਾ ਹੋ ਜਾਂਦਾ ਹੈ ਗਿਆਨਵਾਨ ਹੋ ਜਾਂਦਾ ਹੈ,
* ਸਗਲ ਭਇਆਨ ਕਾ ਭਉ ਨਸੈ ॥
sagal bhiaan kaa bhau nasai ||
The fear of all fear disappears.
(ਉਸ ਦੇ ਮਨ ਵਿਚੋਂ) ਸਾਰੇ ਡਰਾਣ ਵਾਲਿਆਂ ਦਾ ਡਰ ਦੂਰ ਹੋ ਜਾਂਦਾ ਹੈ ।
* ਜਨ ਅਪਨੇ ਕੈ ਹਰਿ ਮਨਿ ਬਸੈ ॥੩॥
jan apane kai har man basai ||3||
The Lord dwells within the mind of His humble servant. ||3||
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦੇ (ਸਦਾ) ਮਨ ਵਿਚ ਵੱਸਦਾ ਹੈ ।੩।
* ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥
paarabraham prabh sookh nidhaan ||
The Supreme Lord God is the Treasure of Peace.
ਹੇ ਨਾਨਕ! ਪਰਮੇਸਰ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,
* ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥
tat giaan har a(n)mirat naam ||
The Ambrosial Name of the Lord is the essence of reality.
ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆਤਮਕ ਜੀਵਨ ਦੀ ਸੂਝ ਦੇਂਦਾ ਹੈ ਰਾਜ਼ ਸਮਝਾਂਦਾ ਹੈ
* ਕਰਿ ਕਿਰਪਾ ਸੰਤ ਟਹਲੈ ਲਾਏ ॥
kar kirapaa sa(n)t Tahalai laae ||
Granting His Grace, He enjoins the mortals to serve the Saints.
ਮਿਹਰ ਕਰ ਕੇ ਜਿਸ ਮਨੁੱਖ ਨੂੰ ਉਹ ਆਪ ਸੰਤ ਜਨਾਂ ਦੀ ਸੇਵਾ ਵਿਚ ਜੋੜਦਾ ਹੈ,
* ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥
naanak saadhoo sa(n)g samaae ||4||23||36||
O Nanak, such a person merges in the Saadh Sangat, the Company of the Holy. ||4||23||36||
ਉਹ ਮਨੁੱਖ (ਸਦਾ) ਸਾਧ ਸੰਗਤਿ ਵਿਚ ਟਿਕਿਆ ਰਹਿੰਦਾ ਹੈ ।੪।੨੩।੩੬।
#newgurbanikirtan #newshabad #latestgurbani